LYRIC
ਓ, ਖੇਤਾਂ ਦੀਆਂ ਵੱਟਾਂ ਸਾਡੇ ਮੱਥਿਆ ਦੇ ਵੱਟ ਨੀ
ਓ ਬੋਲਾਂ ਚ ਪਤਾਸੇ ਜਿੰਨੇ ਕਹੀਏ ਓਨੇ ਘੱਟ ਨੀ
ਓ ਥੂੜੀ-ਪੁੜੀ ਚੀਜ਼ ਵਿਚ ਨਿਰੇ ਵਾਅਦੇ ਵਰਗੇ
ਹੋ ਮਸਾਂ ਕਿਤੇ ਦੁਨੀਆ ਤੇ ਆਉਂਦੇ ਸਾਡੇ ਵਰਗੇ
ਰੋਹਬ ਵੀ, ਤਮੀਜ਼ ਵੀ ਤੇ ਪਿਆਰ ਨਾਲ ਅਣਖਾਂ
ਨੀ ਚਮਕਨ ਅੱਖਾਂ ਜਿਵੇਂ ਚੇਤ ਵਿੱਚ ਕਣਕਾਂ
ਹਾਏ ਗੁਰੂ-ਘਰਾਂ ਕੋਲੋ ਕਦੇ ਕਦੇ ਦੁਰੀਆਂ ਨੀ ਪੈਂਦੀਆਂ
ਨੀ ਤਾਹੀ ਸਾਡੇ ਘਰਾਂ ਚ ਅਧੂਰੀਆਂ ਨੀ ਪੈਂਦੀਆਂ
ਆਕੜਾਂ ਨੂੰ ਧਰਤੀ ਤੇ ਵਾਹੁੰਦੇ ਸਾਡੇ ਵਰਗੇ
ਹੋ ਮਸਾਂ ਕਿਤੇ ਦੁਨੀਆ ਤੇ ਆਉਂਦੇ ਸਾਡੇ ਵਰਗੇ
ਬਾਬੂ ਜੀ ਦੇ ਬੰਨੇ ਬੋਏ ਛੰਦ ਜਿਹੇ ਆਖ ਲੈ
ਢਹਿੰਦੇ ਕਿੱਥੇ ਕਿਲ੍ਹਿਆਂ ਦੀ ਕੰਧ ਜੇਹੇ ਆਖ ਲੈ
ਅੱਗ ਬੋਲਦੀ ਜਵਾਨੀ ਆਲੀ ਅੱਖਾਂ ਵਿਚੋਂ ਹਾਨਣੇ
ਹੋਣੀ ਅੱਗੇ ਹੌਂਸਲੇ ਨਹੀ ਢੋਂਹਦੇ ਸਾਡੇ ਵਰਗੇ
ਹੋ ਮਸਾਂ ਕਿਤੇ ਦੁਨੀਆ ਤੇ ਆਉਂਦੇ ਸਾਡੇ ਵਰਗੇ
ਓਦਾ ਚਾਹੇ ਖੁੱਲੀ ਹੋਈ ਕਿਤਾਬ ਜੇਹੇ ਮੰਨ ਲੈ
ਸਮਝ ਨੀ ਆਉਂਦੀ, ਬੇਹਿਸਾਬ ਜੇ ਮੰਨ ਲੈ
ਰੰਗ ਦੁਨੀਆ ਦਾ ਸਾਡੇ ਬਿਨਾਂ ਫ਼ਿੱਕਾ ਲੱਗੂ ਸੋਹਣੀਏ
ਜਿੱਥੇ ਬਹਿੰਦੇ ਓਥੇ ਹੀ ਮੇਲੇ ਲੌਂਦੇ ਸਾਡੇ ਵਰਗੇ
ਹੋ ਮਸਾਂ ਕਿਤੇ ਦੁਨੀਆ ਤੇ ਆਉਂਦੇ ਸਾਡੇ ਵਰਗੇ
No comments yet